ਯਾਤਰਾ ਅਤੇ ਸੈਰ ਸਪਾਟਾ

ਹਰਿਆਣਾ ਵਿਚ ਸੈਰ-ਸਪਾਟੇ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਲਈ ਮੋਰਨੀ ਹਿੱਲਸ ਵਿਚ  ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ

ਦਵਿੰਦਰ ਸਿੰਘ ਕੋਹਲੀ | February 03, 2021 07:08 PM

 

ਚੰਡੀਗੜ੍ਹ - ਹਰਿਆਣਾ ਵਿਚ ਸੈਰ-ਸਪਾਟੇ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਤੇ ਪੰਚਕੂਲਾ ਦੇ ਮੋਰੀ ਹਿਲਸ ਵਿਚ ਇਕੋ-ਟੂਰੀਜਮ ਨੁੰ ਵਧਾਉਣ ਲਈ ਸ਼ਿਵਾਲਿਕ  ਡਿਵੈਪਲਮੈਂਟ ਬੋਰਡ (ਐਸਡੀਬੀ) ਵੱਲੋਂ ਮੋਰਨੀ ਹਿੱਲਸ ਵਿਚ 7 ਫਰਵਰੀ, 2021 ਨੂੰ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਹਿਸ ਦੇ ਲਈ ਐਸਡੀਬੀ ਨੇ ਵਨ ਵਿਭਾਗ ਦੇ ਨਾਲ ਮਿਲ ਕੇ ਇਕ ਦਿਨ ਦੀ ਟ੍ਰੈਕ,  ਮਾਊਂਟੇਨ ਬਾਈਕਿੰਗ ਟ੍ਰੈਕ ਅਤੇ ਕਈ ਹੋਰ ਗਤੀਵਿਧੀਆਂ ਦੀ ਪਹਿਚਾਣ ਕੀਤੀ ਹੈ।

            ਇਸ ਸਬੰਧ ਵਿਚ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਵਨ ਵਿਭਾਗ ਦੇ ਨਾਲ ਹੋਰ ਇਕੋ-ਟੂਰੀਜਮ ਇਵੇਂਟ ਕੈਂਪਿੰਗ ਸਾਇਟ,  ਆਫ-ਰੋਡ ਟ੍ਰੈਵਲਿੰਗ,  ਹਰਬਲ ਵਾਟਿਕਾ ਦੀ ਯਾਤਰਾ ਆਦਿ ਦੀ ਸ਼ੁਰੂਆਤ ਕਰਨ ਲਈ ਚਰਚਾ ਚਲ ਰਹੀ ਹੈ। ਇਸ ਸਬੰਧ ਵਿਚ ਵਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ,  ਇੰਨ੍ਹਾਂ ਚਰਚਾਵਾਂ ਵਿਚ ਸੈਰਸਪਾਟਾ  ਅਤੇ ਖੇਡ ਵਰਗੇ ਹੋਰ ਵਿਭਾਗ ਵੀ ਸ਼ਾਮਿਲ ਹਨ।

            ਬੋਰਡ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਮਹੇਸ਼ ਸਿੰਗਲਾ ਨੇ ਮੋਰਨੀ ਬਲਾਕ ਦੇ ਸਰਪੰਚ ਦੇ ਨਾਲ ਇੰਨ੍ਹਾਂ ਪਰਿਯੋਜਨਾਵਾਂ  ਦੇ ਸਬੰਧ ਵਿਚ ਵਿਚਾਰ-ਵਟਾਂਦਰਾਂ ਕੀਤਾ। ਇੰਨ੍ਹਾਂ ਮੀਟਿੰਗਾਂ ਵਿਚ ਸਾਬਕਾ ਵਿਧਾਇਕ ਸ੍ਰੀਮਤ.ੀ ਲਤਿਕਾ ਸ਼ਰਮਾ ਵੀ ਮੌਜੂਦ ਰਹੀ ਅਤੇ ਉਨ੍ਹਾਂ ਨੇ ਬੋਰਡ ਵੱਲੋਂ ਕੀਤੇ ਜਾ ਰਹੇ ਇੰਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ।

            ਬੁਲਾਰੇ ਨੇ 7 ਫਰਵਰੀ, 2021 ਨੂੰ ਹੋਣ ਵਾਲੀ ਗਤੀਵਿਧੀਆਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਚਕੂਲਾ ਦੇ ਸਾਈਕਲਿੰਗ ਕਲੱਬ ਦੇ ਸਹਿਯੋਗ ਨਾਲ ਐਸਡੀਬੀ ਇਕ ਸਾਈਕਲਿੰਗ ਰੇਸ ਟੂਰ ਡੇ ਮੋਰਨੀ ਦਾ ਆਯੋਜਨ ਕਰ ਰਿਹਾ ਹੈ। ਇਸ ਰੇਸ ਦਾ ਉਦੇਸ਼ ਸਾਈਕਲਿੰਗ ਅਤੇ ਸੈਰ ਸਪਾਟਾ ਸਕਾਨ ਮੋਰਨੀ ਨੂੰ ਪੋ੍ਰਤਸਾਹਨ ਦੇਣਾ ਹੈ। ਵਿਧਾਨਸਭਾ ਸਪੀਕਰ,  ਸ੍ਰੀ ਗਿਆਨ ਚੰਦ ਗੁਪਤਾ ਅਤੇ ਮੇਅਰ,  ਪੰਚਕੂਲਾ ਵੱਲੋਂ ਪਰੇਡ ਗਰਾਊਂਡ,  ਸੈਕਟਰ-5 ਪੰਚਕੂਲਾ ਤੋਂ ਸੇਵੇਰੇ 8:00 ਵਜੇ ਝੰਡੀ ਦਿਖਾ ਕੇ ਇਸ ਰੇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਦੌੜ ਪਾਲੀਟੇਕਨਿਕ ਕੰਨਿਆ ਕਾਲਜ,  ਮੋਰਨੀ ਵਿਚ ਖਤਮ ਹੋਵੇਗੀ। ਐਸਡੀਬੀ ੲਸ ਸਬੰਧ ਵਿਚ ਬੀਐਸਐਫ ਦੀ ਐਡਵੇਂਚਰ ਸਪੋਰਟਸ ਵਿੰਗ ਦੀ ਸੇਵਾਵਾਂ ਵੀ ਲੈ ਰਿਹਾ ਹੈ। ਬੁਲਾਰੇ ਨੇ ਦਸਿਆ ਕਿ ਕਈ ਨਿਜੀ ਨਿਵੇਸ਼ਕਾਂ ਅਤੇ ਸੈਰ ਸਪਾਟੇ ਨਾਲ ਜੁੜੇ ਲੋਕਾਂ ਨੇ ਇੰਨ੍ਹਾਂ ਗਤੀਵਿਧੀਆਂ ਵਿਚ ਦਿਲਚਸਪੀ ਦਿਖਾਈ ਹੈ।

 

Have something to say? Post your comment